Sunday, 19 June 2011

ਓਹ ਵਕ਼ਤ ਬੜਾ ਅਛਾ ਸੀ,
ਜਦੋ ਮੈਂ ਨਿੱਕਾ ਬੱਚਾ ਸੀ,
ਗੋਲੀਆਂ ਟੋਫੀਆਂ ਖਾਂਦਾ ਸੀ,
ਛੋਟੀਆਂ ਨਿਕਰਾਂ ਪਾਂਦਾ ਸੀ,
ਓਦੋ ਸਸਤਾ ਬੜਾ ਪੈਟ੍ਰੋਲ ਸੀ,
ਪਰ ਸਾਈਕਲ ਮੇਰੇ ਕੋਲ ਸੀ,
ਨਾ ਕੁੜੀਆਂ ਦਾ ਕੋਈ ਜਿਕਰ ਸੀ,
ਮੇਨੂ ਪੜਾਈ ਦੀ ਬਸ ਫਿਕਰ ਸੀ,
ਨਾ facebook ਤੇ ਸ੍ਟੇਟਸ ਲਿਖਦਾ ਸੀ,
ms -word ਤੇ paint ਸਿਖ ਦਾ ਸੀ,


ਜਦੋ ਸਾਰੇ ਮੇਰੇ ਨਾਲ ਸੀ,
ਓਦੋ ਵਕ਼ਤ ਨੇ ਬਦਲੀ ਚਾਲ ਸੀ,
ਸਕੂਲ ਛੱਡ ਆਏ ਕਾਲਜ ਵਿਚ,
ਕ੍ਯੁਕੀ ਜਿੰਦਗੀ ਦਾ ਸਵਾਲ ਸੀ,
ਹੁਣ ਗਰੁਪ ਚ ਰਹਨਾ ਪੈਂਦਾ ਏ,
sorry thanku ਕੇਣਾ ਪੈਂਦਾ ਏ,
ਪਰ ਫਿਰ ਵੀ ਯਾਰ ਮੇਰੇ ਪੁਛ ਦੇ ਨੇ,
ਤੂ ਕੱਲਾ ਕੱਲਾ ਕਿਓ ਰਹਨਾ ਏ,
ਮੈਂ ਜਵਾਬ ਨਹੀ ਦੇ ਪਾਂਦਾ ਹਾਂ,
ਬਸ ਚੁਪ ਚਾਪ ਰਹ ਜਾਂਦਾ ਹਾਂ,

ਸਬ ਪੁਛ ਦੇ ਬਜਾ ਦਿਲ ਸਖਤ ਦੀ,
ਮੈਂ ਕਿਹਾ ਯਾਦ ਆ ਗਈ ਉਸ ਵਕ਼ਤ ਦੀ,
ਜਦੋ ਮੇਰੇ ਰੋਣ ਤੇ ਮੇਰੀ ਮਾਂ ਮੇਨੂ,
ਗਲ ਨਾਲ ਲਾਉਂਦੀ ਸੀ,
ਤੇ ਇਕ ਝੂਟੀ ਜਹੀ ਪਰੀਆਂ ਦੀ ਕਹਾਣੀ ਸੁਣਾਉਂਦੀ ਸੀ,

No comments:

Post a Comment