Sunday, 19 June 2011

ਓਹ ਵਕ਼ਤ ਬੜਾ ਅਛਾ ਸੀ,
ਜਦੋ ਮੈਂ ਨਿੱਕਾ ਬੱਚਾ ਸੀ,
ਗੋਲੀਆਂ ਟੋਫੀਆਂ ਖਾਂਦਾ ਸੀ,
ਛੋਟੀਆਂ ਨਿਕਰਾਂ ਪਾਂਦਾ ਸੀ,
ਓਦੋ ਸਸਤਾ ਬੜਾ ਪੈਟ੍ਰੋਲ ਸੀ,
ਪਰ ਸਾਈਕਲ ਮੇਰੇ ਕੋਲ ਸੀ,
ਨਾ ਕੁੜੀਆਂ ਦਾ ਕੋਈ ਜਿਕਰ ਸੀ,
ਮੇਨੂ ਪੜਾਈ ਦੀ ਬਸ ਫਿਕਰ ਸੀ,
ਨਾ facebook ਤੇ ਸ੍ਟੇਟਸ ਲਿਖਦਾ ਸੀ,
ms -word ਤੇ paint ਸਿਖ ਦਾ ਸੀ,


ਜਦੋ ਸਾਰੇ ਮੇਰੇ ਨਾਲ ਸੀ,
ਓਦੋ ਵਕ਼ਤ ਨੇ ਬਦਲੀ ਚਾਲ ਸੀ,
ਸਕੂਲ ਛੱਡ ਆਏ ਕਾਲਜ ਵਿਚ,
ਕ੍ਯੁਕੀ ਜਿੰਦਗੀ ਦਾ ਸਵਾਲ ਸੀ,
ਹੁਣ ਗਰੁਪ ਚ ਰਹਨਾ ਪੈਂਦਾ ਏ,
sorry thanku ਕੇਣਾ ਪੈਂਦਾ ਏ,
ਪਰ ਫਿਰ ਵੀ ਯਾਰ ਮੇਰੇ ਪੁਛ ਦੇ ਨੇ,
ਤੂ ਕੱਲਾ ਕੱਲਾ ਕਿਓ ਰਹਨਾ ਏ,
ਮੈਂ ਜਵਾਬ ਨਹੀ ਦੇ ਪਾਂਦਾ ਹਾਂ,
ਬਸ ਚੁਪ ਚਾਪ ਰਹ ਜਾਂਦਾ ਹਾਂ,

ਸਬ ਪੁਛ ਦੇ ਬਜਾ ਦਿਲ ਸਖਤ ਦੀ,
ਮੈਂ ਕਿਹਾ ਯਾਦ ਆ ਗਈ ਉਸ ਵਕ਼ਤ ਦੀ,
ਜਦੋ ਮੇਰੇ ਰੋਣ ਤੇ ਮੇਰੀ ਮਾਂ ਮੇਨੂ,
ਗਲ ਨਾਲ ਲਾਉਂਦੀ ਸੀ,
ਤੇ ਇਕ ਝੂਟੀ ਜਹੀ ਪਰੀਆਂ ਦੀ ਕਹਾਣੀ ਸੁਣਾਉਂਦੀ ਸੀ,

ਬੰਦੇ ਦੀ ਮੱਤ ਮਾਰ ਲੈਂਦੇ ਨੇ!

JUTTI ਤੰਗ___
ਜਵਾਈ ਨੰਗ___
ਯਾਰ ਅਮਲੀ___ 
SaheLi ਕਮਲੀ,
 
ਦੁਸ਼ਮਣ ਬਲੈਕੀਆ ਤੇ ਯਾਰ ਸਮੈਕੀਆ..
ਸਾਰੀ ਉਮਰ ਬੰਦੇ ਦੀ ਮੱਤ ਮਾਰ ਲੈਂਦੇ ਨੇ!

ਧੀ ਦੀ ਕੀਮਤ

ਪੁੱਤ ਜੰਮੇ ਤਾਂ ਖੁਸ਼ੀ ਮਨਾਉਂਦੇ,
ਧੀ ਜੰਮੇ ਤਾਂ ਕਰਦੇ ਨੇ ਰੋਸ,
ਹੁਣ ਧੀਆਂ ਕੁੱਖ ਵਿੱਚ ਮਾਰੇਂ,
ਰੱਬ ਦਿਆ ਬੰਦਿਆ ਕਰ ਕੋਈ ਹੋਸ਼,
ਦੋ ਪੀੜੀ ਹੱਦ ਤੀਜੀ ਪੀੜੀ,
ਰੱਖਣਾ ਪੁੱਤਾਂ ਵੀ ਤੈਨੂੰ ਯਾਦ ਨਹੀਂ,
ਧੀ ਦੀ ਕੀਮਤ ਉਸ ਤੋਂ ਪੁੱਛੋ, ਜਿਹਦੇ ਕੋਈ ਔਲਾਦ ਨਹੀਂ .........

Saturday, 18 June 2011

ਲਮ ਸਲੰਮੇ ਕੇਲ੍ਲੀਆਂ ਵਰਗੇ,
ਚੁਸਤ ਬੜੇ ਫੁਰਤੀਲੇ,
ਮਾਣ ਦੋਆਬੇ ਦਾ ਗਬਰੂ ਸ਼ੈਲ ਸ਼ਬੀਲੇ,
ਚੋੜੀਆਂ ਚੋੜੀਆਂ ਹਿੱਕਾਂ ਵਾਲੇ ਚਾਮਾ ਦੇ ਨਾਲ ਮਾਮਾਂ ਪਾਲੇ,
ਦੂਰੋਂ ਦੇਖ ਪਛਾਣੇ ਜਾਂਦੇ,
ਇਹ ਹੀਰੇ ਚਮਕੀਲੇ,
ਮਾਣ ਦੋਆਬੇ ਦਾ ਗਬਰੂ ਸ਼ੈਲ ਸ਼ਬੀਲੇ,
ਪਿਆਰ ਦੇ ਨਾਲ ਗੁਲਾਮੀ ਕਰਦੇ,
ਉਂਝ ਨਾ ਧੋਂਸ ਕਿਸੇ ਦੀ ਜਰਦੇ,
ਪੰਗਾ ਨਾ ਲੇਓ ਕੋਈ ਏਨਾ ਨਾਲ,
ਇਹ ਮਰਦ ਬੜੇ ਅਣਖੀਲੇ,
ਮਾਣ ਦੋਆਬੇ ਦਾ ਗਬਰੂ ਸ਼ੈਲ ਸ਼ਬੀਲੇ,